कर्नाटका के एक कॉलेज में पढऩे वाली मुस्लिम छात्राओं के हिजाब पहनने को लेकर शुरू किए गए नापाक विरोध की कड़े शब्दों में निंदा करते हुए आज यहां ऐतिहासिक जामा मस्जिद में शाही इमाम पंजाब मौलाना मुहम्मद उस्मान लुधियानवी की अध्यक्षता में लुधियाना की सभी मस्जिदों और मदरसों व मुस्लिम सामाजिक संस्थाओं के प्रधान और इमाम साहिबान की मीटिंग हुई। इस अवसर पर संबोधन करते हुए शाही इमाम पंजाब ने कहा कि हम कर्नाटका की उस बहादुर बेटी मुस्कान को सलाम पेश करते हैं कि जिसने दर्जनों फिरकाप्रस्तों का अल्लाह-हु-अकबर की आवाज के साथ मुंह तोड़ जवाब दिया। उन्होने कहा कि मुस्कान ने बुजदिलों को स्पष्ट बता दिया है कि बेटियां डरने वाली नहीं हैं। शाही इमाम मौलाना मुहम्मद उस्मान लुधियानवी ने कहा कि कर्नाटका से अब देश में नफरत का नया संदेश वहां के फिरकाप्रस्त हिजाब का नाम लेकर दे रहे है क्योंकि सत्ता में आए इन नाकाम राजनेताओं के पास नफरत और धर्म की राजनीति के सिवाए कुछ बचा ही नहीं है। उन्होंने कहा कि एक तरफ सरकार कहती है कि बेटी पढ़ाओ और दूसरी तरफ बेटियों को सिर्फ हिजाब की वजह से पढऩे से रोकने की कोशिश की जा रही है। जबकि हिजाब और बुर्खा आज नहीं आया है इसे पढ़ाई के साथ-साथ सदियों से मुस्लिम बेटियां पहनती आ रही हैं तो फिर अब अचानक ऐसा क्या हो गया कि इस पर राजनीति शुरू कर दी गईं है। शाही इमाम मौलाना मुहम्मद उस्मान लुधियानवी ने बताया कि आज की मीटिंग में सभी सदस्यों ने ऐलान किया है कि लुधियाना में सिविल अस्पताल रोड से ब्राउन रोड, सुभानी बिल्डिंग, जामा मस्जिद जेल रोड होते हुए एक विशाल हिजाब मार्च 12 फरवरी को सुबह 10:30 बजे निकाला जायेगा, जिस में लुधियाना की सभी मुस्लिम बहन-बेटियां शामिल होंगी। फोटो कैप्शन : लुधियाना जामा मस्जिद में मीटिंग के उपरांत मीडिया को जानकारी देते हुए शाही इमाम पंजाब मौलाना मुहम्मद उस्मान लुधियानवी व विभिन्न मस्जिदों और संस्थाओं के सदस्य। ********************************************************** ਲੁਧਿਆਣਾ ਦੀ ਮੁਸਲਮਾਨ ਬੇਟੀਆਂ ਵੱਲੋਂ ਹਿਜਾਬ ਮਾਰਚ 12 ਫਰਵਰੀ ਨੂੰ ਹੋਵੇਗਾ - ਕਰਨਾਟਕਾ ਦੀ ਬਹਾਦੁਰ ਧੀ ਮੁਸਕਾਨ ਨੂੰ ਅੱਜ ਪੂਰਾ ਦੇਸ਼ ਸਲਾਮ ਕਰ ਰਿਹਾ ਹੈ : ਸ਼ਾਹੀ ਇਮਾਮ ਪੰਜਾਬ ਲੁਧਿਆਣਾ, 10 ਫਰਵਰੀ ( ) : ਕਰਨਾਟਕਾ ਦੇ ਇੱਕ ਕਾਲਜ ਚ ਪਡਣ ਵਾਲੀ ਮੁਸਲਮਾਨ ਵਿਦਿਆਰਥਣਾਂ ਦੇ ਹਿਜਾਬ ਪਹਿਨਣ ਨੂੰ ਲੈ ਕੇ ਸ਼ੁਰੂ ਕੀਤੇ ਗਏ ਨਾਪਾਕ ਵਿਰੋਧ ਦੀ ਕੜੇ ਸ਼ਬਦਾਂ ਚ ਨਿੰਦਿਆ ਕਰਦੇ ਹੋਏ ਅੱਜ ਇੱਥੇ ਇਤਿਹਾਸਿਕ ਜਾਮਾ ਮਸਜਿਦ ‘ਚ ਸ਼ਾਹੀ ਇਮਾਮ ਪੰਜਾਬ ਮੌਲਾਨਾ ਮੁਹੰਮਦ ਉਸਮਾਨ ਲੁਧਿਆਣਵੀ ਦੀ ਅਗੁਵਾਈ ਹੇਠ ਲੁਧਿਆਣਾ ਦੀਆਂ ਸਾਰੀਆਂ ਮਸਜਿਦਾਂ, ਮਦਰਸੀਆਂ ਅਤੇ ਮੁਸਲਮਾਨ ਸਮਾਜਿਕ ਸੰਸਥਾਵਾਂ ਦੇ ਪ੍ਰਧਾਨ ਅਤੇ ਇਮਾਮ ਸਾਹਿਬਾਨ ਦੀ ਮੀਟਿੰਗ ਹੋਈ। ਇਸ ਮੌਕੇ ‘ਤੇ ਸੰਬੋਧਨ ਕਰਦੇ ਹੋਏ ਸ਼ਾਹੀ ਇਮਾਮ ਪੰਜਾਬ ਨੇ ਕਿਹਾ ਕਿ ਅਸੀ ਕਰਨਾਟਕਾ ਦੀ ਉਸ ਬਹਾਦੁਰ ਧੀ ਮੁਸਕਾਨ ਨੂੰ ਸਲਾਮ ਪੇਸ਼ ਕਰਦੇ ਹਾਂ ਕਿ ਜਿਨੇ ਦਰਜਨਾਂ ਫਿਰਕਾਪ੍ਰਸਤਾਂ ਦਾ ਅੱਲਾਹ -ਹੂ- ਅਕਬਰ ਦੀ ਅਵਾਜ ਦੇ ਨਾਲ ਮੁੰਹ ਤੋਡ ਜਵਾਬ ਦਿੱਤਾ। ਉਨਾਂ ਕਿਹਾ ਕਿ ਮੁਸਕਾਨ ਨੇ ਬੁਜਦਿਲਾਂ ਨੂੰ ਸਪੱਸ਼ਟ ਸੁਨੇਹਾ ਦਿੱਤਾ ਹੈ ਕਿ ਧੀਆਂ ਡਰਨ ਵਾਲੀਆਂ ਨਹੀਂ ਹਨ। ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਲੁਧਿਆਣਵੀ ਨੇ ਕਿਹਾ ਕਿ ਕਰਨਾਟਕਾ ਤੋਂ ਹੁਣ ਦੇਸ਼ ‘ਚ ਨਫਰਤ ਦਾ ਨਵਾਂ ਸੁਨੇਹਾ ਉੱਥੇ ਦੇ ਫਿਰਕਾਪ੍ਰਸਤ ਹਿਜਾਬ ਦਾ ਨਾਮ ਲੈ ਕੇ ਦੇ ਰਹੇ ਹਨ ਕਿਉਂਕਿ ਸੱਤਾ ‘ਚ ਆਏ ਇਸ ਨਾਕਾਮ ਰਾਜਨੇਤਾਵਾਂ ਦੇ ਕੋਲ ਨਫਰਤ ਅਤੇ ਧਰਮ ਦੀ ਰਾਜਨੀਤੀ ਦੇ ਸਿਵਾਏ ਕੁੱਝ ਬਚਿਆ ਹੀ ਨਹੀਂ ਹੈ। ਉਨਾਂ ਕਿਹਾ ਕਿ ਇੱਕ ਪਾਸੇ ਸਰਕਾਰ ਕਹਿੰਦੀ ਹੈ ਕਿ ਬੇਟੀ ਪੜਾਓ ਅਤੇ ਦੂਜੇ ਪਾਸੇ ਬੇਟੀਆਂ ਨੂੰ ਸਿਰਫ ਹਿਜਾਬ ਦੀ ਵਜਾ ਨਾਲ ਪੜਾਈ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਦਕਿ ਹਿਜਾਬ ਅਤੇ ਬੁਰਖਾ ਅੱਜ ਨਹੀਂ ਆਇਆ ਹੈ ਇਸਨੂੰ ਪੜਾਈ ਦੇ ਨਾਲ - ਨਾਲ ਸਦੀਆਂ ਤੋ ਮੁਸਲਮਾਨ ਧੀਆਂ ਪਾਉਦੀਆਂ ਆ ਰਹੀਆਂ ਹਨ ਤਾਂ ਫਿਰ ਹੁਣ ਅਚਾਨਕ ਅਜਿਹਾ ਕੀ ਹੋ ਗਿਆ ਕਿ ਇਸ ‘ਤੇ ਰਾਜਨੀਤੀ ਸ਼ੁਰੂ ਕਰ ਦਿੱਤੀ ਗਈ ਹੈ। ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਲੁਧਿਆਣਵੀ ਨੇ ਦੱਸਿਆ ਕਿ ਅੱਜ ਦੀ ਮੀਟਿੰਗ ‘ਚ ਸਾਰੇ ਮੈਬਰਾਂ ਨੇ ਐਲਾਨ ਕੀਤਾ ਹੈ ਕਿ ਲੁਧਿਆਣਾ ‘ਚ ਸਿਵਲ ਹਸਪਤਾਲ ਰੋਡ ਤੋਂ ਬਰਾਉਨ ਰੋਡ, ਸੁਭਾਨੀ ਬਿਲਡਿੰਗ, ਜਾਮਾ ਮਸਜਿਦ ਜੇਲ ਰੋਡ ਹੁੰਦੇ ਹੋਏ ਇੱਕ ਵਿਸ਼ਾਲ ਹਿਜਾਬ ਮਾਰਚ 12 ਫਰਵਰੀ ਨੂੰ ਸਵੇਰੇ 10 : 30 ਵਜੇ ਕੱਢਿਆ ਜਾਵੇਗਾ, ਜਿਸ ‘ਚ ਲੁਧਿਆਣਾ ਦੀਆਂ ਸਾਰੀਆਂ ਮੁਸਲਮਾਨ ਭੈਣਾਂ - ਬੇਟੀਆਂ ਸ਼ਾਮਿਲ ਹੋਣਗੀਆਂ। ਫੋਟੋ ਕੈਪਸ਼ਨ : ਲੁਧਿਆਣਾ ਜਾਮਾ ਮਸਜਿਦ ‘ਚ ਮੀਟਿੰਗ ਤੋਂ ਬਾਅਦ ਮੀਡਿਆ ਨੂੰ ਜਾਣਕਾਰੀ ਦਿੰਦੇ ਹੋਏ ਸ਼ਾਹੀ ਇਮਾਮ ਪੰਜਾਬ ਮੌਲਾਨਾ ਮੁਹੰਮਦ ਉਸਮਾਨ ਲੁਧਿਆਣਵੀ ਅਤੇ ਵੱਖ-ਵੱਖ ਮਸਜਿਦਾਂ ਅਤੇ ਸੰਸਥਾਵਾਂ ਦੇ ਮੈਂਬਰ ।
Shahi-imam-jama-masjid-ludhiana-
Punjab News Hub is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.
Balraj Khanna (Editor)